Wednesday, September 22, 2021

ਅੱਜ ਦਾ ਹੁਕਮਨਾਮਾ 23 September 2021

ਸੋਰਠਿ ਮਹਲਾ ੪ ॥ ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥ ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜੁ ਕਰਾਇਆ ॥ ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ ॥੧॥ ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ ॥ ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥ ਆਪੇ ਧਰਤੀ ਆਪਿ ਜਲੁ ਪਿਆਰਾ ਆਪੇ ਕਰੇ ਕਰਾਇਆ ॥ ਆਪੇ ਹੁਕਮਿ ਵਰਤਦਾ ਪਿਆਰਾ ਜਲੁ ਮਾਟੀ ਬੰਧਿ ਰਖਾਇਆ ॥ ਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁ ਹਢਾਇਆ ॥੨॥ ਆਪੇ ਕਾਸਟ ਆਪਿ ਹਰਿ ਪਿਆਰਾ ਵਿਚਿ ਕਾਸਟ ਅਗਨਿ ਰਖਾਇਆ ॥ ਆਪੇ ਹੀ ਆਪਿ ਵਰਤਦਾ ਪਿਆਰਾ ਭੈ ਅਗਨਿ ਨ ਸਕੈ ਜਲਾਇਆ ॥ ਆਪੇ ਮਾਰਿ ਜੀਵਾਇਦਾ ਪਿਆਰਾ ਸਾਹ ਲੈਦੇ ਸਭਿ ਲਵਾਇਆ ॥੩॥ ਆਪੇ ਤਾਣੁ ਦੀਬਾਣੁ ਹੈ ਪਿਆਰਾ ਆਪੇ ਕਾਰੈ ਲਾਇਆ ॥ ਜਿਉ ਆਪਿ ਚਲਾਏ ਤਿਉ ਚਲੀਐ ਪਿਆਰੇ ਜਿਉ ਹਰਿ ਪ੍ਰਭ ਮੇਰੇ ਭਾਇਆ ॥ ਆਪੇ ਜੰਤੀ ਜੰਤੁ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ॥੪॥੪॥

ਅਰਥ: ਉਹ ਤੱਕੜੀ ਭੀ ਪ੍ਰਭੂ ਆਪ ਹੀ ਹੈ, ਉਸ ਤੱਕੜੀ ਦੀ ਸੂਈ (ਬੋਦੀ) ਭੀ ਪ੍ਰਭੂ ਆਪ ਹੀ ਹੈ, ਪ੍ਰਭੂ ਨੇ ਆਪ ਹੀ ਵੱਟੇ ਨਾਲ (ਇਸ ਸ੍ਰਿਸ਼ਟੀ ਨੂੰ) ਤੋਲਿਆ ਹੋਇਆ ਹੈ (ਆਪਣੇ ਹੁਕਮ ਵਿਚ ਰੱਖਿਆ ਹੋਇਆ ਹੈ)। ਪ੍ਰਭੂ ਆਪ ਹੀ (ਇਸ ਧਰਤੀ ਉਤੇ ਵਣਜ ਕਰਨ ਵਾਲਾ) ਸ਼ਾਹਕਾਰ ਹੈ, ਆਪ ਹੀ (ਜੀਵ-ਰੂਪ ਹੋ ਕੇ) ਵਣਜ ਕਰਨ ਵਾਲਾ ਹੈ, ਆਪ ਹੀ ਵਣਜ ਕਰ ਰਿਹਾ ਹੈ। ਹੇ ਭਾਈ! ਪ੍ਰਭੂ ਨੇ ਆਪ ਹੀ ਧਰਤੀ ਪੈਦਾ ਕੀਤੀ ਹੋਈ ਹੈ (ਆਪਣੀ ਮਰਯਾਦਾ ਰੂਪ ਤੱਕੜੀ ਦੇ) ਪਿਛਲੇ ਛਾਬੇ ਵਿਚ ਚਾਰ ਮਾਸੇ ਦਾ ਵੱਟਾ ਰੱਖ ਕੇ (ਪ੍ਰਭੂ ਨੇ ਆਪ ਹੀ ਇਸ ਸ੍ਰਿਸ਼ਟੀ ਨੂੰ ਆਪਣੀ ਮਰਯਾਦਾ ਵਿਚ ਰੱਖਿਆ ਹੋਇਆ ਹੈ। ਇਹ ਕੰਮ ਉਸ ਪ੍ਰਭੂ ਵਾਸਤੇ ਬਹੁਤ ਸਾਧਾਰਨ ਤੇ ਸੌਖਾ ਜਿਹਾ ਹੈ) ॥੧॥ ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਸਿਮਰਨ ਕਰ, (ਜਿਸ ਕਿਸੇ ਨੇ...

ਸਿਮਰਿਆ ਹੈ, ਉਸ ਨੇ) ਸੁਖ ਪਾਇਆ ਹੈ। ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ) ਸੁਖਾਂ ਦਾ ਖ਼ਜ਼ਾਨਾ ਹੈ (ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਹੈ) ਪੂਰੇ ਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ ਮਿੱਠਾ ਅਨੁਭਵ ਕਰਾ ਦਿੱਤਾ ਹੈ ॥ ਰਹਾਉ ॥ ਹੇ ਭਾਈ! ਪ੍ਰਭੂ ਪਿਆਰਾ ਆਪ ਹੀ ਧਰਤੀ ਪੈਦਾ ਕਰਨ ਵਾਲਾ ਹੈ, ਆਪ ਹੀ ਪਾਣੀ ਪੈਦਾ ਕਰਨ ਵਾਲਾ ਹੈ, ਆਪ ਹੀ ਸਭ ਕੁਝ ਕਰਦਾ ਹੈ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ। ਆਪ ਹੀ ਆਪਣੇ ਹੁਕਮ ਅਨੁਸਾਰ ਹਰ ਥਾਂ ਕਾਰ ਚਲਾ ਰਿਹਾ ਹੈ, ਪਾਣੀ ਨੂੰ ਮਿੱਟੀ ਨਾਲ (ਉਸ ਨੇ ਆਪਣੇ ਹੁਕਮ ਵਿਚ ਹੀ) ਬੰਨ੍ਹ ਰੱਖਿਆ ਹੈ (ਪਾਣੀ ਮਿੱਟੀ ਨੂੰ ਰੋੜ੍ਹ ਨਹੀਂ ਸਕਦਾ।) (ਪਾਣੀ ਵਿਚ ਉਸ ਨੇ) ਆਪ ਹੀ ਆਪਣਾ ਡਰ ਪਾ ਰੱਖਿਆ ਹੈ, (ਮਾਨੋ) ਬੱਕਰੀ ਸ਼ੇਰ ਨੂੰ ਬੰਨ੍ਹ ਕੇ ਫਿਰਾ ਰਹੀ ਹੈ ॥੨॥ ਹੇ ਭਾਈ! ਪ੍ਰਭੂ ਆਪ ਹੀ ਲੱਕੜੀ (ਪੈਦਾ ਕਰਨ ਵਾਲਾ) ਹੈ, (ਆਪ ਹੀ ਅੱਗ ਬਣਾਣ ਵਾਲਾ ਹੈ) ਲੱਕੜੀ ਵਿਚ ਉਸ ਨੇ ਆਪ ਹੀ ਅੱਗ ਟਿਕਾ ਰੱਖੀ ਹੈ। ਪ੍ਰਭੂ ਪਿਆਰਾ ਆਪ ਹੀ ਆਪਣਾ ਹੁਕਮ ਵਰਤਾ ਰਿਹਾ ਹੈ (ਉਸ ਦੇ ਹੁਕਮ ਵਿਚ) ਅੱਗ (ਲੱਕੜ ਨੂੰ) ਸਾੜ ਨਹੀਂ ਸਕਦੀ। ਪ੍ਰਭੂ ਆਪ ਹੀ ਮਾਰ ਕੇ ਜੀਵਾਲਣ ਵਾਲਾ ਹੈ। ਸਾਰੇ ਜੀਵ ਉਸ ਦੇ ਪ੍ਰੇਰੇ ਹੋਏ ਹੀ ਸਾਹ ਲੈ ਰਹੇ ਹਨ ॥੩॥ ਹੇ ਭਾਈ! ਪ੍ਰਭੂ ਆਪ ਹੀ ਤਾਕਤ ਹੈ, ਆਪ ਹੀ (ਤਾਕਤ ਵਰਤਣ ਵਾਲਾ) ਹਾਕਮ ਹੈ, (ਸਾਰੇ ਜਗਤ ਨੂੰ ਉਸ ਨੇ) ਆਪ ਹੀ ਕਾਰ ਵਿਚ ਲਾਇਆ ਹੋਇਆ ਹੈ। ਹੇ ਪਿਆਰੇ ਸੱਜਣ! ਜਿਵੇਂ ਪ੍ਰਭੂ ਆਪ ਜੀਵਾਂ ਨੂੰ ਤੋਰਦਾ ਹੈ, ਜਿਵੇਂ ਮੇਰੇ ਹਰੀ-ਪ੍ਰਭੂ ਨੂੰ ਭਾਉਂਦਾ ਹੈ, ਤਿਵੇਂ ਹੀ ਚੱਲ ਸਕੀਦਾ ਹੈ। ਹੇ ਦਾਸ ਨਾਨਕ ਜੀ! ਪ੍ਰਭੂ ਆਪ ਹੀ (ਜੀਵ-) ਵਾਜਾ (ਬਣਾਣ ਵਾਲਾ) ਹੈ, ਆਪ ਵਾਜਾ ਵਜਾਣ ਵਾਲਾ ਹੈ, ਸਾਰੇ ਜੀਵ-ਵਾਜੇ ਉਸੇ ਦੇ ਵਜਾਏ ਵੱਜ ਰਹੇ ਹਨ ॥੪॥੪॥




Saturday, June 19, 2021

Gurudwara Manji Sahab ਗੁਰੂਦੁਆਰਾ ਮੰਜੀ ਸਾਹਬ

ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9ਵੀਂ ਕੈਥਲ ਦੀ 5 ਕਰੋੜ ਰੁਪਏ ਨਾਲ ਬਣਨ ਵਾਲੀ ਸ਼ਾਨਦਾਰ ਨਵੀਂ ਇਮਾਰਤ ਦੇ ਨਿਰਮਾਣ ਕਾਰਜ ਜਾਰੀ ਹਨ | ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵੇ ਦੀ ਯਾਤਰਾ ਦੌਰਾਨ ਬੈਹਰ ਸਾਹਿਬ ਧਮਤਾਨ ਸਾਹਿਬ ਤੋਂ ਹੁੰਦੇ ਹੋਏ ਭਾਈ ਮੱਲਾ ਤੇ ਸੰਗਤ ਨਾਲ 7 ਸੰਮਤ 1723 ਨੂੰ ਇਸ ਸਥਾਨ ‘ਤੇ ਆਏ ਸਨ | ਇਸ ਦੌਰਾਨ ਗੁਰੂ ਜੀ ਨੇ ਭਾਈ ਮੱਲੇ ਬਹਿਰ ਜਛ ਵਾਲੇ ਨੂੰ ਪੁੱਛਿਆ ਕਿ ਅਸੀਂ ਕੈਥਲ ਜਾਣਾ ਹੈ ਤੇ ਉਥੇ ਕੋਈ ਗੁਰੂ ਦਾ ਪ੍ਰੇਮੀ ਹੈ ਤਾਂ ਮੱਲੇ ਨੇ ਕੈਥਲ ‘ਚ ਦੋ ਘਰਾਂ ਬਾਰੇ ਦੱਸਿਆ | ਗੁਰੂ ਜੀ ਮੱਲੇ ਨਾਲ ਕੈਥਲ ਵੱਲ ਚੱਲ ਪਏ ਤੇ ਕੈਥਲ ਨੇੜੇ ਪਹੁੰਚ ਕੇ ਮੱਲੇ ਨੇ ਪੁੱਛਿਆ ਕਿ ਕਿਹੜੇ ਘਰ ਜਾਣਾ ਹੈ | ਇਸ ‘ਤੇ ਗੁਰੂ ਨੇ ਕਿਹਾ ਕਿ ਜਿਹੜਾ ਘਰ ਨੇੜੇ ਹੈ | ਭਾਈ ਮੱਲਾ ਜੁਗਲ ਨਾਂਅ ਦੇ ਤਰਖਾਣ ਸਿੱਖ ਦੇ ਘਰ ਲੈ ਗਏ ਤੇ ਆਵਾਜ਼ ਮਾਰੀ ਕਿ ਤੁਹਾਡੇ ਘਰ ਜਗਤ ਦੇ ਤਾਰਨਹਾਰ ਆਏ ਹਨ | ਇਹ ਸੁਣ ਕੇ ਜੁਗਲ ਨੇ ਗੁਰੂ ਜੀ ਦਾ ਬਹੁਤ ਆਦਰ ਸਨਮਾਨ ਕੀਤਾ | ਇਸ ਤੋਂ ਬਾਅਦ ਗੁਰੂ ਜੀ ਅੰਮਿ੍ਤ ਵੇਲੇ ਠੰਡਾਰ ਤੀਰਥ ‘ਤੇ ਇਸ਼ਨਾਨ ਕਰਕੇ ਨਿੰਮ ਦੇ ਰੁੱਖ ਹੇਠਾਂ ਬੈਠ ਦੇ ਨਿੱਤਨੇਮ ਕਰ ਰਹੇ ਸਨ ਤਾਂ ਉਨ੍ਹਾਂ ਬਾਰੇ ਸੁਣ ਕੇ ਸ਼ਹਿਰ ਦੀ ਸੰਗਤ ਉਥੇ ਇਕੱਠੀ ਹੋ ਗਈ | ਸੰਗਤ ‘ਚ ਇਕ ਬੁਖਾਰ ਦਾ ਮਰੀਜ਼ ਸੀ | ਗੁਰੂ ਨੇ ਨਿੰਮ ਦੇ ਪੱਤੇ ਖੁਆ ਕੇ ਰੋਗੀ ਦਾ ਬੁਖਾਰ ਦੂਰ ਕੀਤਾ | ਇਹ ਸਥਾਨ ਨਿੰਮ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੋਇਆ | ਬਾਣੀਆਂ (ਮਹਾਜਨ) ਦੀ ਸੰਗਤ ਦੇ ਕਹਿਣ ‘ਤੇ ਗੁਰੂ ਜੀ ਦੁਪਹਿਰ ਦਾ ਭੋਜਨ ਕਰਨ ਲਈ ਮੁਹੱਲੇ ਸੇਠਾਨ ‘ਚ ਆਏ | ਗੁਰੂ ਜੀ ਭਾਈ ਜੁਗਲ ਦੇ ਘਰ ਬਿਰਾਜੇ, ਜਿੱਥੇ ਅੱਜ ਇਹ ਅਸਥਾਨ ਸੁਸ਼ੋਭਿਤ ਹੈ | ਸ਼ਹਿਰ ਦੀ ਬੇਅੰਤ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਆਈ | ਇਸ ਦੌਰਾਨ ਗੁਰੂ ਜੀ ਮੰਜੀ ‘ਤੇ ਬੈਠ ਗਏ ਅਤੇ ਵਰਦਾਨ ਦਿੱਤਾ ਕਿ ਇਥੇ ਕੀਰਤਨ ਹੋਇਆ ਕਰੇਗਾ ਅਤੇ ਜੋ ਪ੍ਰੇਮੀ ਸ਼ਰਧਾ ਨਾਲ ਆਵੇਗਾ, ਉਸ ਦੇ ਮਨ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ | ਅੱਜ ਵੀ ਗੁਰੂ ਘਰ ਆਉਣ ਵਾਲੀ ਸਾਧ ਸੰਗਤ ਦੀਆਂ ਝੋਲੀਆਂ ਖੁਸ਼ੀ ਨਾਲ ਭਰਦੀਆਂ ਹਨ | ਫਿਰ ਗੁਰੂ ਜੀ ਨਿੰਮ ਸਾਹਿਬ ਵੱਲ ਚੱਲ ਪਏ ਤੇ ਸੰਗਤ ਨੂੰ ‘ਨਾਮ ਜਪਣ ਤੇ ਵੰਡ ਛਕਣ’ ਦਾ ਉਪਦੇਸ਼ ਦਿੱਤਾ | 10 ਸੰਮਤ 1723 ਨੂੰ ਗੁਰੂ ਜੀ ਬਾਰਨਾ ਪਿੰਡ (ਕੁਰੂਕਸ਼ੇਤਰ) ਵੱਲ ਚੱਲ ਪਏ | ਗੁਰੂ ਪ੍ਰੇਮੀਆਂ ਵਲੋਂ ਭੇਟ ਕੀਤੀ 100 ਵਿਘੇ ਜ਼ਮੀਨ ਇਸ ਅਸਥਾਨ ਦੇ ਨਾਂਅ ਹੈ | ਕੈਥਲ ਸ਼ਹਿਰ ‘ਚ ਗੁਰੂ ਤੇਗ ਬਹਾਦਰ ਚੌਕ ‘ਚ ਵਿਸ਼ਾਲ ਖੰਡਾ ਸਥਾਪਿਤ ਕੀਤਾ ਗਿਆ ਹੈ |

Friday, June 18, 2021

ਗੁਗੂਦੁਆਰਾ ਗੁਗੂ ਕਾ ਬਾਗ Gurudwara Guru ka Bagh

ਪਵਿੱਤਰ ਨਗਰੀ ਅੰਮਿ੍ਤਸਰ ਤੋਂ ਕਰੀਬ 25 ਕੁ ਕਿੱਲੋਮੀਟਰ ਦੂਰ ਕੁੱਕੜਾਂ-ਵਾਲਾ ਤੋਂ ਮਹੱਦੀਪੁਰਾ ਸੜਕ ਤੋਂ ਕੁਝ ਫ਼ਰਲਾਂਗ ‘ਤੇ ਸਥਿਤ ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ (ਘੁੱਕੇਵਾਲੀ) ਉਹ ਇਤਿਹਾਸਕ ਤੇ ਪਵਿੱਤਰ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਅਤੇ ਇਸ ਧਰਤੀ ਨੂੰ ਭਾਗ ਲਾਏ | ਕਿਹਾ ਜਾਂਦਾ ਹੈ ਕਿ ਵੱਲ੍ਹਾ (ਅੰਮਿ੍ਤਸਰ) ਤੋਂ ਹੁੰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੰਨ 1664 ‘ਚ ਗੁਰੂ ਕਾ ਬਾਗ਼ (ਘੁੱਕੇਵਾਲੀ) ਵਿਖੇ ਆਏ ਅਤੇ ਇੱਥੇ ਤਕਰੀਬਨ 9 ਮਹੀਨੇ, 9 ਦਿਨ, 9 ਘੜੀਆਂ ਇਸ ਜਗ੍ਹਾ ‘ਤੇ ਠਹਿਰੇ ਅਤੇ ਤਪ ਕੀਤਾ | ਪਹਿਲਾਂ ਇਸ ਥਾਂ ਨੂੰ ਗੁਰੂ ਕੀ ਰੌੜ (ਭਾਵ ਬੰਜਰ ਜ਼ਮੀਨ ਵਾਲਾ ਖੇਤਰ) ਕਿਹਾ ਜਾਂਦਾ ਸੀ | ਫਿਰ ਗੁਰੂ ਜੀ ਨੇ ਸੰਗਤਾਂ ਨੂੰ ਪ੍ਰੇਰਿਤ ਕਰਕੇ ਇੱਥੇ ਖੂਹ ਖੁਦਵਾਇਆ ਅਤੇ ਬੰਜਰ ਜ਼ਮੀਨ ਨੂੰ ਬਾਗ਼ ‘ਚ ਬਦਲਣ ਲਈ ਆਦੇਸ਼ ਦਿੱਤਾ | ਗੁਰੂ ਜੀ ਨੇ ਇੱਥੇ ਬਾਗ਼ ਲਗਾਉਣ ਤੋਂ ਬਾਅਦ ਵਰ ਦਿੱਤਾ ਕਿ ‘ਜਿਹੜਾ ਆਖੂ ਗੁਰੂ ਕਾ ਬਾਗ਼, ਉਹਨੂੰ ਲੱਗਣਗੇ ਦੂਣੇ ਭਾਗ’ ਫਿਰ ਇਹ ਅਸਥਾਨ ਗੁਰੂ ਕਾ ਬਾਗ਼ ਵਜੋਂ ਪ੍ਰਸਿੱਧ ਹੋਇਆ | ਗੁਰੂ ਜੀ ਰੋਜ਼ਾਨਾ ਇੱਥੇ ਇਕ ਥੜੇ੍ਹ ‘ਤੇ ਬੈਠ ਕੇ ਆਪ ਨਾਮ ਜਪਦੇ ਅਤੇ ਸੰਗਤਾਂ ਨੂੰ ਨਾਮ ਜਪਾਇਆ ਕਰਦੇ ਸਨ | ਇਲਾਕੇ ਦੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਦੀਦਾਰੇ ਅਤੇ ਗੁਰਬਾਣੀ ਸਰਵਨ ਕਰਕੇ ਅਥਾਹ ਖ਼ੁਸ਼ੀਆਂ ਪ੍ਰਾਪਤ ਕਰਦੀਆਂ | ਜਿੱਥੇ ਗੁਰੂ ਜੀ... ਭਜਨ ਬੰਦਗੀ ਕਰਿਆ ਕਰਦੇ ਸਨ, ਉਸ ਜਗ੍ਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਯਾਦ ‘ਚ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਨੌਵੀਂ ਪਾਤਸ਼ਾਹੀ ਸੁਸ਼ੋਭਿਤ ਹੈ | ਜਿੱਥੇ ਰੋਜ਼ਾਨਾ ਹੀ ਗੁਰੂ ਘਰ ਦੀਆਂ ਸ਼ਰਧਾਲੂ ਸੰਗਤਾਂ ਵੱਡੀ ਗਿਣਤੀ ‘ਚ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਦੀਆਂ ਹਨ | ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾ ਰਹੀ ਹੈ | ਗੁਰਦੁਆਰਾ ਗੁਰੂ ਕਾ ਬਾਗ਼ ਦੇ ਨੇੜੇ ਹੀ ਪਿੰਡ ਘੁੱਕੇਵਾਲੀ ਵਿਖੇ ਦੋ ਨਾਨਕ ਨਾਮ ਲੇਵਾ ਸਿੱਖ ਭਾਈ ਮਸਤੂ ਤੇ ਭਾਈ ਲਾਲ ਚੰਦ ਦੇ ਘਰ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਤ ਨੂੰ ਵਿਸ਼ਰਾਮ ਕਰਿਆ ਕਰਦੇ ਸਨ | ਇੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ‘ਚ ਗੁਰਦੁਆਰਾ ਬਾਉਲੀ ਸਾਹਿਬ ਸੁਸ਼ੋਭਿਤ ਹੈ | ਇੱਥੇ ਨੇੜੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਖੁਦਵਾਇਆ ਖੂਹ ਅੱਜ ਵੀ ਮੌਜੂਦ ਹੈ | ਕਿਹਾ ਜਾਂਦਾ ਹੈ ਕਿ ਉਸ ਸਮੇਂ ਮਾਤਾ ਗੁਜਰੀ ਵੀ ਗੁਰੂ ਜੀ ਦੇ ਨਾਲ ਸਨ ਅਤੇ ਇੱਥੇ ਨੇੜੇ ਹੀ ਪਿੰਡ ਘੁੱਕੇਵਾਲੀ ਵਿਖੇ ਮਾਤਾ ਗੁਜਰੀ ਦੀ ਯਾਦ ‘ਚ ਬਹੁਤ ਵੱਡਾ ਮਾਤਾ ਗੁਜਰੀ ਲੰਗਰ ਵੀ ਬਣਾਇਆ ਗਿਆ ਹੈ | ਇਨ੍ਹਾਂ ਅਸਥਾਨਾਂ ਦੀ ਕਾਰ ਸੇਵਾ ਬਾਬਾ ਹਜ਼ਾਰਾ ਸਿੰਘ ਕਾਰ ਸੇਵਾ ਗੁਰੂ ਕਾ ਬਾਗ਼ ਵਾਲਿਆਂ ਦੇ ਚਰਨ ਸੇਵਕ ਮਹਾਂਪੁਰਸ਼ ਬਾਬਾ ਅਜੈਬ ਸਿੰਘ ਮੱਖਣਵਿੰਡੀ ਦੀ ਅਗਵਾਈ ਹੇਠ ਚੱਲ ਰਹੀ ਹੈ |

Saragarhi ki Ladayi ਸਾਰਾਗੜੀ

 Saragarhi 


12 ਸਤੰਬਰ 1897 ਸਾਰਾਗੜੀ ਦੀ ਲੜਾਈ


ਸਿੱਖਾਂ ਨੇ ਆਪਣੀ ਦਲੇਰੀ ਅਤੇ ਤਾਕਤ ਦਾ ਲੋਹਾ ਪੂਰੀ ਦੁਨੀਆ ਵਿੱਚ ਮਨਾਇਆ ਹੈ।ਅੱਜ ਵੀ ਦੂਰ-ਦੁਰਾਡੇ ਬੈਠੀਆਂ ਮਾਂਵਾਂਆਪਣੇ ਬੱਚਿਆਂ ਨੂੰ ਸਿੱਖਾਂ ਵਾਂਗੂ ਬਹਾਦੁਰ ਬਣਨ ਲਈ ਪ੍ਰੇਰਦੀਆਂ ਹਨ  ਹਾਲਾਕਿਂ ਇੱਕ ਗੱਲ ਤੋ ਕਦੇ ਵੀ ਮੁਨਕਰ ਨਹੀਹੋਇਆ ਜਾ ਸਕਦਾ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਤਾ ਬਹੁਤ ਹੈ ਪਰ ਸੰਭਾਲਣ ਦੇ ਪਾਸਿਓਂ ਓਹ ਬਹੁਤ ਪਛੜੇ ਰਹੇਹਨ  ਸਿੱਖਾਂ ਦੀ ਬਹਾਦੁਰੀ ਦੇ ਬਹੁਤ ਸਾਰੇ ਕਿੱਸੇ ਅੱਜ ਵੀ ਵਰਤਮਾਨ ਸਮੇ ਦੀਆ ਅੱਖਾਂ ਤੋ ਓਝਲ ਪਏ ਹਨ। ਐਸਾ ਹੀਇਕ ਕਿੱਸਾ ਹੈ ‘ਸਾਰਾਗੜੀ ਦੇ ਯੁਧ’ ਦਾਐਸਾ ਯੁਧ ਜਿਸ ਵਿੱਚ ਸਿੱਖਾਂ ਦੀ ਮਹਿਜ਼ 21 ਦੀ ਇੱਕ ਮਾਮੂਲੀ ਜਿਹੀ ਗਿਣਤੀਨੇ ਅਫਗਾਨਾ ਦੀ 10,000 ਵਰਗੀ ਇੱਕ ਵੱਡੀ ਗਿਣਤੀ ਨੂੰ ਯੁਧ ਵਿਚ ਲੋਹੇ ਦੇ ਦਾਣੇ ਚੱਬਣ ਲਈ ਮਜਬੂਰ ਕਰ ਦਿੱਤਾਸੀ 

ਇਹ ਗੱਲ ਸਤੰਬਰ 1897 ਦੀ ਹੈ ਅਤੇ ਇਸ ਸਦਕਾ 17 ਸਤੰਬਰ 1897 ਨੂੰ ਬਰਤਾਨੀਆ ਸੰਸਦ ਨੇ ਖੜੇ ਹੋ ਕੇ ਤਾੜੀਆਸਹਿਤ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ। ਇਸ ਜੰਗ ਨੂੰ ਯੂਨੇਸਕੋ ਵੱਲੋਂ ਪ੍ਰਕਾਸ਼ਿਤ ਦੁਨੀਆ ਦੀਆਬੇਹਤਰੀਨ ਅਤੇ ਘਾਤਕ ਅਠ ਬਹਾਦੁਰੀ ਦੀਆ ਯੁਧ ਕਹਾਣੀਆ ਉੱਪਰ ਛਪੀ ਪੁਸਤਕ ਵਿੱਚ ਵੀ ਸ਼ਾਮਿਲ ਕੀਤਾ ਗਿਆਹੈ। ਇਹ ਹੀ ਨਹੀ ਇਸਨੂੰ ਵਿਸ਼ਵ ਪਧਰੀ ਪੰਜ ਸਭ ਤੋ ਮਹੱਤਵਪੂਰਨ ਘਟਨਾਵਾਂ ਵਿਚੋਂ ਵੀ ਇੱਕ ਗਿਣਿਆ ਜਾਂਦਾ ਹੈ।ਆਖਿਰਕਾਰ ਐਸਾ ਕੀ ਹੋਇਆ ਸੀ ਅਤੇ ਕੀ ਸੀ ਇਹ ਸਾਰਾਗੜੀ ਦਾ ਯੁਧ ? ਆਓ ਜਾਣੀਏ ਇਸ ਬਾਰੇਅਤੇ ਨੇੜਿਓਂਪਹੁੰਚੀਏ ਸਿੱਖ ਕੌਮ ਦੇ ਇੱਕ ਹੋਰ ਬਹਾਦੁਰੀ ਦੇ ਕਿੱਸੇ ਵਲ :

ਸਾਰਾਗੜੀ ਸਮਾਨਾ ਘਾਟੀ ‘ ਕੋਹਾਟ ਜ਼ਿਲ੍ਹੇ ਦਾ ਪਿੰਡ ਹੈਜਿਥੋਂ ਕੁਹਾਟ 35 ਮੀਲ ਅਤੇ ਪਿਸ਼ਾਵਰ 50 ਕੁ ਮੀਲ ਦੀ ਦੂਰੀਤੇ ਪੈਂਦਾ ਹੈ। ਇਸ ਚੌਕੀ ਦੀ ਅਹਿਮੀਅਤ ਇਸ ਕਰਕੇ ਜ਼ਿਆਦਾ ਸੀ ਕਿ ਲੋਕਹਾਰਟ ਕਿਲ੍ਹਾ ਤੇ ਗੁਲਸਤਾਨ ਕਿਲ੍ਹੇਵਿਚਕਾਰ 6 ਕਿਲੋਮੀਟਰ ਦਾ ਫਾਸਲਾ ਸੀ  ਇਨ੍ਹਾਂ ਦੋਵਾਂ ਕਿਲ੍ਹਿਆਂ ਦੇ ਵਿਚਕਾਰ ਨੀਵੇਂ ਇਲਾਕੇ ਵਿੱਚ ਸਾਰਾਗੜ੍ਹੀ ਸਥਿਤਹੈ। ਇਨ੍ਹਾਂ ਦੋਵਾਂ ਕਿਲ੍ਹਿਆਂ ਨੂੰ ਝੰਡੀ ਦਿਖਾਉਣ ਭਾਵ ਦੂਰ ਸੰਚਾਰ ਲਈ ਇਸ ਚੌਕੀ ਦੀ ਸਥਾਪਨਾ ਕੀਤੀ ਗਈ ਸੀ।

ਕਮਾਂਡਰ ਬਾਬਾ ਈਸ਼ਰ ਸਿੰਘ

ਸਿੱਖ ਸਾਸ਼ਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਤੋਂ ਬਾਅਦ 19ਵੀਂ ਸਦੀ ਦੇ ਅਖੀਰ ਵਿੱਚ ਅੰਗਰੇਜ਼ਾਂਨੇ ਇਹ ਇਲਾਕਾ ਅੰਗਰੇਜ਼ ਸਾਮਰਾਜ ਅਧੀਨ ਕਰ ਲਿਆ ਸੀਲੇਕਿਨ ਲੜਾਕੇ ਪਠਾਣ ਤੇ ਕਬਾਇਲੀ ਲੋਕਾਂ ਨੇਅੰਗਰੇਜ਼ਾਂ ਦੀ ਅਧੀਨਗੀ ਨੂੰ ਪ੍ਰਵਾਨ ਕਰਨ ਤੋਂ ਗੁਰੇਜ਼ ਕੀਤਾ ਜੋ ਕਿ ਅੰਗਰੇਜ਼ ਹਕੂਮਤ ਖਿਲਾਫ 1896 ਵਿੱਚ ਬਗਾਵਤਦਾ ਰੂਪ ਅਖਤਿਆਰ ਕਰ ਗਏ। ਵਪਾਰਕ ਪੱਖ ਤੋਂ ਇਹ ਰਾਹ ਅੰਗਰੇਜ਼ਾਂ ਲਈ ਬਹੁਤ ਪ੍ਰਭਾਵ ਰੱਖਦਾ ਸੀਜਿਸਦੇਚੱਲਦੀਆਂ ਪਠਾਣ ਉਥੋਂ ਲੰਘਦੀਆਂ ਵਪਾਰਿਕ ਅਤੇ ਹੋਰ ਅੰਗਰੇਜ਼ ਫੌਜੀ ਟੁਕੜੀਆਂ ਦਾ ਮਾਲ ਲੁੱਟ ਲੈਂਦੇ। ਇਸ ਸਦਕਾਕਾਬੁਲ ਨੂੰ ਵਪਾਰ ਕਰਨ ਲਈ ਕੁਰਮ ਘਾਟੀ ਖਤਰਿਆਂ ਵਿੱਚ ਘਿਰ ਚੁੱਕੀ ਸੀ। ਸਮਾਨਾ ਚੋਟੀ ‘ਤੇ ਅੰਗਰੇਜ਼ 5 ਸਾਲ ਤੋਂਆਪਣੇ ਪੈਰ ਜਮਾਈ ਬੈਠੇ ਸਨ।

31 ਦਸੰਬਰ, 1896 ਨੂੰ ਕੁਹਾਟ ਪਹੁੰਚੀ ਸਿੱਖ ਬਟਾਲੀਅਨ ਨੂੰ ਸਮਾਨਾ ਘਾਟੀ ਦੀ ਉੱਪਰ ਵਾਲੀ ਚੋਟੀ ‘ਤੇ ਕਬਜ਼ਾ ਕਰਨਲਈ ਭੇਜਿਆ ਗਿਆ। ਇਸ ਕਾਰਜ ਲਈ ਬਟਾਲੀਅਨ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ। ਰਾਈਟ ਵਿੰਗ ਦੀ ਕਮਾਂਡਲੈਫਟੀਨੈਂਟ ਕਰਨਲ ਮਿਸਟਰ ਹੈਗਟਨ ਨੂੰ ਸੌਂਪੀ ਗਈਜਿਸ ਨੇ 2 ਜਨਵਰੀ, 1897 ਨੂੰ ਲਾਕਹਾਰਟ ਕਿਲ੍ਹੇ ‘ਤੇ ਕਬਜ਼ਾਕਰ ਲਿਆ ਸੀ। ਇਸ ਪਲਟਣ ਦੀਆਂ ਟੁਕੜੀਆਂ ਕਿਲ੍ਹੇ ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਸਾਰਾਗੜ੍ਹੀਦਾਰਸੰਗਰਸਰਟਰੋਪਕੁਰੈਗ ਤੇ ਗੁਲਸਤਾਨ ਵਰਗੀਆਂ ਨਾਜ਼ੁਕ ਥਾਂਵਾਂ ‘ਤੇ ਤਾਇਨਾਤ ਸਨ। ਉੱਪਰ 8 ਜਨਵਰੀ ਨੂੰ ਲੈਫਟ ਵਿੰਗ ਜੋਕਿ ਕੈਪਟਨ ਡਬਲਿਊਵੀਗਾਰਡਨ ਅਧੀਨ ਸੀਨੇ ਪਰਚਿਨਾਰ ‘ਤੇ ਕਬਜ਼ਾ ਕਰ ਲਿਆ। ਥਲ ਤੇ ਸਾਦਾ ਨਾਮਕਚੌਕੀਆਂ ‘ਤੇ ਵੀ ਇਸ ਲੈਫਟ ਵਿੰਗ ਦਾ ਹੀ ਕਬਜ਼ਾ ਸੀ। ਇਸ ਬਗੈਰ ਕੁਝ ਰਾਖਵੀਂ ਸੈਨਾ ਵੀ ਰੱਖ ਲਈ ਗਈ ਤਾਂ ਕਿ ਲੋੜਪੈਣ ‘ਤੇ ਇਸ ਦੀ ਵਰਤੋਂ ਕੀਤੀ ਜਾ ਸਕੇ।

27 ਅਗਸਤ ਤੋਂ 8 ਸਤੰਬਰ, 1897 ਦੇ ਸਮੇਂ ਦੇ ਵਿਚਕਾਰ (ਉੜੈਕਜਿਜ਼ਕਬਾਇਲੀਆਂ ਨੇ ਲੈਫਟ ਵਿੰਗ ਦੀ ਸੁਰੱਖਿਆਪੰਕਤੀ ‘ਤੇ ਬੜਾ ਭਿਆਨਕ ਹਮਲਾ ਬੋਲ ਦਿੱਤਾ ਪਰ ਇਨ੍ਹਾਂ ਕਬਾਇਲੀਆਂ ਨੂੰ ਖਦੇੜ ਕੇ 10 ਸਤੰਬਰ ਨੂੰ ਖਣਕੀ ਘਾਟੀਵੱਲ ਪਿੱਛੇ ਧੱਕ ਦਿੱਤਾ ਗਿਆ ਪਰ ਸਮਾਨਾ ਪੋਸਟ ਉੱਪਰ 10,000 ਕਬਾਇਲੀਆਂ ਦੇ 4 ਹਮਲਿਆਂ ਨੂੰ ਵੀ ਅਸਫਲ ਬਣਾਦਿੱਤਾ ਗਿਆ। ਇਸ ਉਪਰੰਤ ਕਬਾਇਲੀਆਂ ਦੇ ਅਫਰੀਦੀ ਸਰਦਾਰਾਂ ਨੇ ਸਲਾਹ-ਮਸ਼ਵਰਾ ਕਰਕੇ ਸਾਰਾਗੜ੍ਹੀ ‘ਤੇ ਹਮਲੇਦੀ ਯੋਜਨਾ ਬਣਾ ਲਈਕਿਉਂਕਿ ਇਸ ਚੌਕੀ ਦੀ ਰਾਖੀ ਲਈ 21 ਜਵਾਨਾਂ ਦੀ ਗਿਣਤੀ ਬਹੁਤ ਹੀ ਘੱਟ ਸੀ। ਉਨ੍ਹਾਂ ਇਸਚੌਕੀ ਨੂੰ 12 ਸਤੰਬਰ ਵਾਲੇ ਦਿਨ ਚਾਰੇ ਪਾਸਿਓਂ ਘੇਰਾ ਪਾ ਕੇ ਭਾਰੀ ਹੱਲਾ ਬੋਲ ਦਿੱਤਾ। ਇਸ ਹਮਲੇ ਨਾਲ ਇਸ ਚੌਕੀ ਦਾਪੂਰੀ ਦੁਨੀਆ ਨਾਲੋਂ ਸੰਪਰਕ ਟੁੱਟ ਗਿਆ। ਇਸ ਚੌਕੀ ਦੀ ਕਮਾਂਡ ਬਾਬਾ ਈਸ਼ਰ ਸਿੰਘ ਗਿੱਲ ਹਵਾਲਦਾਰ (ਪਿੰਡ ਝੋਰੜਾਂਜ਼ਿਲ੍ਹਾ ਲੁਧਿਆਣਾਕੋਲ ਸੀ। ਦੁਸ਼ਮਣਾਂ ਨੇ ਬਾਬਾ ਈਸ਼ਰ ਸਿੰਘ ਗਿੱਲ ਕਮਾਂਡਰ ਨੂੰ ਬਹੁਤ ਲਾਲਚ ਦਿੱਤੇ ਕਿ ਉਹ ਚੌਕੀਖਾਲੀ ਕਰ ਦੇਵੇ। ਉਨ੍ਹਾਂ ਨੂੰ ਸੁਰੱਖਿਅਤ ਲਾਂਘਾ ਤੇ ਹੋਰ ਇਨਾਮ ਦਿੱਤੇ ਜਾਣਗੇ ਪਰ ਬਾਬਾ ਜੀ ਬੜੇ ਅਣਖੀਲੇ ਸੁਭਾਅ ਵਾਲੇਸਨ। ਕਰਨਲ ਹਾਰਟਨ ਲੋਕਹਾਰਟ ਦੇ ਕਿਲ੍ਹੇ ਤੋਂ ਸਭ ਕੁਝ...

ਤੱਕ ਰਿਹਾ ਸੀ। ਉਸ ਨੇ ਹੋਰ ਕੁਮਕ ਬਾਬਿਆਂ ਦੀ ਸਹਾਇਤਾ ਲਈ ਭੇਜਣ ਦਾ ਯਤਨ ਵੀ ਕੀਤਾ ਪਰ ਅਸਫਲ ਹੀ ਰਿਹਾਕਿਉਂਕਿ ਸਾਰਾ ਇਲਾਕਾ ਹੀ ਦੁਸ਼ਮਣਾਂ ਨੇ ਘੇਰੇ ਵਿੱਚ ਲੈ ਰੱਖਿਆ ਸੀ।


ਸਿਤੰਬਰ 12 , 1897 ਨੂੰ ਸੁਬਾਹ 9.30 ਵਜੇ ਸ਼ੁਰੂ ਹੋਈ ਲੜਾਈ ਨੂੰ 6 ਘੰਟੇ ਬੀਤ ਗਏ, 600 ਦੇ ਕਰੀਬ ਕਬਾਇਲੀ ਤੇਗੜ੍ਹੀ ਦੇ ਅੰਦਰ 12 ਸਿੱਖ ਫੌਜੀ ਵੀ ਸ਼ਹੀਦ ਹੋ ਗਏ ਸਨ। ਗੋਲੀ ਸਿੱਕਾ ਵੀ ਕਿਨਾਰੇ ‘ਤੇ ਸੀ ਪਰ ਸਿੱਖ ਜਵਾਨ ਚੜ੍ਹਦੀਕਲਾ ਵਿੱਚ ਸਨ। ਕਿਵੇਂ ਨਾ ਕਿਵੇਂ ਦੁਸ਼ਮਣ ਨੇ ਇੱਕ ਪਾਸੇ ਕੰਧ ‘ ਪਾੜ ਪਾ ਲਿਆ। ਪਰ ਸਿੱਖ ਫੌਜੀਆਂ ਨੇ ਦੁਸ਼ਮਣ ਨੂੰਅੰਦਰ ਨਾ ਆਉਣ ਦਿੱਤਾ। ਦੁਸ਼ਮਣ ਨੇ ਤਰਕੀਬ ਘੜੀ ਤੇ ਆਸੇ-ਪਾਸੇ ਘਾਹ-ਫੂਸ ਨੂੰ ਅੱਗ ਲਗਾ ਕੇ ਧੂੰਆਂ ਹੀ ਧੂੰਆਂ ਕਰਦਿੱਤਾ। ਅੰਦਰੋਂ ਫੌਜੀ ਸਿਰਫ ਬੋਨਟਾਂ ਨਾਲ ਹੀ ਲੜ ਰਹੇ ਸਨ। 20 ਫੌਜੀ ਸ਼ਹੀਦੀ ਪ੍ਰਾਪਤ ਕਰ ਗਏ। ਇਕੱਲਾਸਿਗਨਲਮੈਨ ਗੁਰਮੁਖ ਸਿੰਘ ਹੀ ਬਚਿਆ ਸੀ। ਸਿਗਨਲਮੈਨ ਗੁਰਮੁਖ ਸਿੰਘ ਨੇ ਕਰਨਲ ਹਾਰਟਨ ਨੂੰ ਸਿਗਨਲ ਦਿੱਤਾਕਿ ਮੇਰੇ ਸਾਰੇ ਸਾਥੀ ਸ਼ਹੀਦ ਹੋ ਚੁੱਕੇ ਹਨ। ਮੈਂ ਇਕੱਲਾ ਹੀ ਬਚਿਆ ਹਾਂ। ਮੈਨੂੰ ਸਿਗਨਲ ਬੰਦ ਕਰਨ ਦਾ ਹੁਕਮ ਦਿੱਤਾ ਜਾਵੇਤਾਂ ਕਿ ਮੈਂ ਵੀ ਆਪਣੇ ਸਾਥੀਆਂ ਨਾਲ ਸ਼ਾਮਿਲ ਹੋ ਜਾਵਾਂ। ਸੋ ਉਸ ਨੇ ਸਿਗਨਲ ਬੰਦ ਕਰਕੇ ਜੈਕਾਰਾ ਲਗਾਇਆ ਤੇ ਬੰਦੂਕਦੀ ਬੋਨਟ ਨਾਲ 20 ਤੋਂ ਵਧੇਰੇ ਦੁਸ਼ਮਣਾਂ ਨੂੰ ਢੇਰ ਕਰ ਦਿੱਤਾ। ਅਖੀਰ ਦੁਸ਼ਮਣ ਨੇ ਗੜ੍ਹੀ ਨੂੰ ਅੱਗ ਲਗਾ ਦਿੱਤੀ। ਅਜਿਹੀਸੀ ਬਹਾਦਰੀ ਦੀ ਇਹ ਅਦੁੱਤੀ ਦਾਸਤਾਨ। ਜਿਨ੍ਹਾਂ 21 ਜਵਾਨਾਂ ਨੇ ਸਾਰਾਗੜ੍ਹੀ ਦੀ ਲੜਾਈ ੜੀ ਇਹ ਸਾਰੀ ਦਾਸਤਾਨਆਪਣੇ ਲਹੂ ਨਾਲ ਰਚੀਉਨ੍ਹਾਂ ਦੇ ਨਾਮ ਇਸ ਪ੍ਰਕਾਰ ਹੈ :

ਹਵਾਲਦਾਰ ਈਸ਼ਰ ਸਿੰਘ ਗਿੱਲ ਪਿੰਡ ਝੋਰੜਾਂ ਜ਼ਿਲ੍ਹਾ ਲੁਧਿਆਣਾ (ਕਮਾਂਡਰ)

ਲਾਲ ਸਿੰਘ ਨਾਇਕ

ਚੰਦਾ ਸਿੰਘ ਲਾਸ ਨਾਇਕ

ਸੁੰਦਰ ਸਿੰਘ

ਉੱਤਮ ਸਿੰਘ

ਹੀਰਾ ਸਿੰਘ

ਰਾਮ ਸਿੰਘ

ਜੀਵਾ ਸਿੰਘ

ਜੀਵਨ ਸਿੰਘ

ਗੁਰਮੁਖ ਸਿੰਘ ਸਿਗਨਲਮੈਨ

ਭੋਲਾ ਸਿੰਘ

ਬੇਲਾ ਸਿੰਘ

ਨੰਦ ਸਿੰਘ

ਸਾਹਿਬ ਸਿੰਘ

ਦਿਆ ਸਿੰਘ

ਭਗਵਾਨ ਸਿੰਘ

ਨਰੈਣ ਸਿੰਘ

ਗੁਰਮੁਖ ਸਿੰਘ

ਸਿੰਦਰ ਸਿੰਘ ਇਹ ਸਭ ਸਿਪਾਹੀ ਰੈਂਕ ਵਾਲੇ ਤੇ

ਸੇਵਾਦਾਰ ਦਾਓ ਸਿੰਘ

ਦਾਦ ਸਿੰਘ।



ਸਿੱਖ ਫੌਜੀਆਂ ਨੇ ਦੁਸ਼ਮਣਾਂ ਨੂੰ ਜਿਉਂਦੇ ਜੀਅ ਗੜ੍ਹੀ ਦੇ ਲਾਗੇ ਨਾ ਢੁੱਕਣ ਦਿੱਤਾ। ਦੁਸ਼ਮਣ ਹੈਰਾਨ ਸੀ ਕਿ ਏਨੀ ਘੱਟ-ਗਿਣਤੀ ਫੌਜ ਨੇ ਉਨ੍ਹਾਂ ਦੇ ਨੱਕ ‘ ਦਮ ਕਰ ਰੱਖਿਆ। ਉਹ ਉਨ੍ਹਾਂ ਦੀ ਬਹਾਦਰੀ ਦਾ ਕਾਇਲ ਵੀ ਹੋਇਆ।

ਸਾਰਾਗੜ੍ਹੀ ਦੇ ਯੋਧਿਆਂ ਦੀ ਇਹ ਖਬਰ ਜਦੋਂ ਲੰਦਨ ਬ੍ਰਿਟਿਸ਼ ਪਾਰਲੀਮੈਂਟ ਵਿੱਚ ਪਹੁੰਚੀ ਤਾਂ ਪਾਰਲੀਮੈਂਟ ਦੇ ਦੋਵਾਂ ਸਦਨਾਂਵਿੱਚ ਮੈਂਬਰਾਂ ਨੇ ਖੜ੍ਹੇ ਹੋ ਕੇ ਸਨਮਾਨ ਦੇ ਤੌਰ ‘ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਦੁਨੀਆ ਭਰ ਵਿੱਚ ਇਸ ਲੜਾਈ ਦੀਚਰਚਾ ਹੋਈ ਤੇ ਸੰਸਾਰ ਭਰ ਵਿੱਚ ਇਸ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਈਆਂ। ਸਿੱਖ ਕੌਮ ਦੀਆਂ ਬਹਾਦਰੀ ਦੀਆਂ ਧੁੰਮਾਂਵਿਸ਼ਵ ਭਰ ਵਿੱਚ ਪੈ ਗਈਆਂ। ਇੰਗਲੈਂਡ ਦੀ ਰਾਣੀ ਮਹਾਰਾਣੀ ਵਿਕਟੋਰੀਆ ਆਪ ਵੀ ਇਸ ਕਾਰਨਾਮੇ ਤੋਂ ਕਾਫੀਪ੍ਰਭਾਵਿਤ ਹੋਈ।

ਬਰਤਾਨਵੀ ਸਰਕਾਰ ਨੇ ਸਨਮਾਨ ਦੇ ਤੌਰ ‘ਤੇ ਸਭ ਤੋਂ ਵੱਡਾ ਸਨਮਾਨ ‘ਇੰਡੀਅਨ ਆਰਡਰ ਆਫ ਮੈਰਿਟ’ ਹਰ ਇੱਕਸ਼ਹੀਦ ਨੂੰ ਮਰਨ ਉਪਰੰਤ ਭੇਟ ਕਰਕੇ ਉਸ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਹਰ ਸ਼ਹੀਦ ਦੇ ਪਰਿਵਾਰ ਨੂੰ ਦੋ-ਦੋਮਰੱਬੇ ਜ਼ਮੀਨ ਤੇ 500 ਰੁਪਏ ਦੀ ਪ੍ਰਤੀ ਫੌਜੀ ਇਮਦਾਦ ਵੀ ਦਿੱਤੀਜੋ ਕਿ ਉਸ ਸਮੇਂ ਬਹੁਤ ਵੱਡੀ ਰਕਮ ਸੀ। ‘ਇੰਡੀਅਨਆਰਡਰ ਆਫ ਮੈਰਿਟ’ ਦਾ ਸਨਮਾਨ ਉਸ ਸਮੇਂ ‘ਵਿਕਟੋਰੀਆ ਕਰਾਸ’ ਤੇ ਅੱਜ ਦੇ ਪਰਮਵੀਰ ਚੱਕਰ ਦੇ ਸਮਾਨ ਮੰਨਿਆਜਾਂਦਾ ਹੈ। ਇਸ ਯੁੱਧ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਏਨਾ ਵੱਡਾ ਇਕੱਠਾ ਸਨਮਾਨ ਕਿਸੇ ਵੀ ਪਲਟਨ ਨੂੰ ਅੱਜ ਤੱਕ ਨਹੀਂਮਿਲਿਆ। ਇਸਤੋ ਇਲਾਵਾ ਓਹਨਾ ਬਹਾਦੁਰਾ ਲਈ ਜੋ ਯਾਦਗਾਰ ਬਣੀ ਹੋਈ ਹੈ ਉਸ ਤੇ ਹੇਠ ਲਿਖੀ ਕੁਟੇਸ਼ਨ ਦਰਜ਼ ਹੈ :

” ਭਾਰਤ ਸਰਕਾਰ ਨਾਨ-ਕਮਿਸ਼ਨਡ ਅਫਸਰਾਂ ਦੀ ਯਾਦ ਵਿੱਚ ਇਹ ਯਾਦਗਾਰ ਬਣਾਉਂਦੀ ਹੈ ਜੋ ਬੰਗਾਲ ਇਨਫੈਂਟਰੀ ਦੀ36 ਸਿੱਖ ਰੈਜਮੈਂਟ ਵਿੱਚ ਭਰਤੀ ਸਨ ਉਹਨਾਂ ਦੇ ਨਾਮ ਇਸ ਯਾਦਗਾਰ ਵਿੱਚ ਖੁਦਵਾਏ ਹਨ ਜੋ 12 ਸਤੰਬਰ, 1897 ਨੂੰਸਾਰਾਗੜ੍ਹੀ ਦੀ ਇਫਾਜਤ ਕਰਦੇ ਹੋਏ ਸ਼ਹੀਦ ਹੋ ਗਏ।

ਇਸ ਬਹਾਦਰੀ ਦੀ ਦਾਸਤਾਨ ਫਰਾਂਸ ਦੇ ਸਕੂਲਾਂ ਦੇ ਸਿਲੇਬਸ ਵਿੱਚ ਪੜ੍ਹਾਈ ਜਾ ਰਹੀ ਹੈ। ਯੂਨੈਸਕੋ ਨੇ ਇਸ ਲੜਾਈ ਨੂੰਮਾਨਤਾ ਦੇ ਕੇ ਦੁਨੀਆ ਦੀਆਂ ਬਿਹਤਰੀਨ 8 ਲੜਾਈਆਂ ਵਿੱਚ ਸ਼ਾਮਿਲ ਕੀਤਾ ਹੈ। ਇੰਗਲੈਂਡ ਅਤੇ ਕੈਨੇਡਾ ਵਿੱਚਸਾਰਾਗੜ੍ਹੀ ਦਿਵਸ ਕਾਫੀ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈਜਿਥੇ ਕਿ ਸਰਕਾਰੀ ਨੁਮਾਇੰਦੇਸ਼ਹੀਦ ਫੌਜੀ ਬਾਬਿਆਂ ਦੇਪਰਿਵਾਰ ਤੇ ਸਿੱਖ ਸਾਬਕਾ ਫੌਜੀ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚਦੇ ਹਨ। ਇਸ ਘਟਨਾ ਦੀਯਾਦ ਵਿੱਚ ਪੰਜਾਬ ਭਾਰਤ ਦੇ ਜਿਲੇ ਫਿਰੋਜਪੁਰ ਦੇ ਫੌਜੀ ਕੈਂਟ ਵਿੱਚ ਇੱਕ ਗੁਰਦੁਆਰੇ ਦਾ ਵੀ ਨਿਰਮਾਣ ਕੀਤਾ ਗਿਆ ਹੈਜਿਥੇ ਕਿ ਦੂਰੋਂ ਨੇੜਿਓਂ ਸੰਗਤਾ ਪੁੱਜ ਕੇ ਬਹਾਦੁਰ ਸ਼ਹੀਦਾ ਦੀ ਸ਼ਾਹਦਤ ਨੂੰ ਨਤ ਮਸਤਕ ਹੁੰਦੀਆ ਹਨ 

ਸੋਇਹ ਹੈ ਸਿੱਖੀ ਜੋਸ਼ ਜਜ਼ਬੇ ਅਤੇ ਬਹਾਦੁਰੀ ਦੀ ਰੋਂਗਟੇ ਖੜੀ ਕਰ ਦੇਣ ਵਾਲੀ ਦਾਸਤਾਨ  ਇਸਨੂੰ ਅੱਜ ਭਾਰਤ ਅਤੇਦੁਨੀਆ ਭਰ ਦੇ ਕੋਨੇ ਕੋਨੇ ਵਿੱਚ ਪਹੁੰਚਾਉਣਾ ਸਮੇ ਦੀ ਗੂੜੀ ਮੰਗ ਹੈ , ਜਿਸਨੂੰ ਸੰਭਵ ਕਰਨ ਲਈ ਸਾਨੂੰ ਬਣਦਾ ਯੋਗਦਾਨਪਾਉਣ ਦੀ ਅਹਿਮ ਲੋੜ ਹੈ